CHAPTER 68
ਮਿਤੀ 06-08-2025 ਨੂੰ ਚੈਪਟਰ ਸੈਕਟਰ 68 ਦੀ ਮਹੀਨਾਂਵਾਰ ਇਕੱਤਰਤਾ ਸੈਕਟਰ 69 ਦੀ ਸੈਂਟਰਲ ਪਾਰਕ ਦੀ ਲਾਇਬ੍ਰੇਰੀ ਵਿਖੇ ਹੋਈ। ਇਸ ਵਿੱਚ 62 ਮੈਂਬਰ ਸਾਹਿਬਾਨ ਨੇ ਭਾਗ ਲਿਆ। ਪ੍ਰੋਗਰਾਮ ਦੀ ਆਰੰਭਤਾ ਸ. ਐਮ.ਐਸ. ਜੱਸਲ ਵਲੋਂ ਤੰਬੋਲਾ ਖਿਡਾਕੇ ਕੀਤੀ ਗਈ। ਉਪਰੰਤ ਸ੍ਰੀ ਰਾਜਿੰਦਰ ਗਿੱਲ ਜੀ ਵਲੋਂ, ਆਪਣੀ ਕੰਪਨੀ ਰੀਅਲ ਅਸਟੇਟ ਦੇ ਲਾਭ ਦੱਸਦੇ ਹੋਏ Investment ਕਰਨ ਦੀ ਜਾਣਕਾਰੀ ਦਿਤੀ। ਇਸ ਉਪਰੰਤ ਹਾਜ਼ਰ ਮੈਬਰਾਂ ਨੇ ਗੀਤ-ਸੰਗੀਤ ਦਾ ਅਨੰਦ ਮਾਣਿਆ। ਸਟੇਜ ਦਾ ਸੰਚਾਲਣ ਸ. ਐਨ.ਐਸ. ਗਿੱਲ, ਚੈਪਟਰ ਪ੍ਰਬੰਧਕੀ ਸਕੱਤਰ ਵਲੋਂ ਕੀਤਾ ਗਿਆ। ਸ. ਬੀ.ਐਸ. ਬੱਲ ਨੇ ਮੈਂਬਰਾਂ ਨੂੰ ਚੈਪਟਰ ਦੀ ਵਿੱਤੀ ਸਹਾਇਤਾ ਕਰਨ ਅਤੇ ਚੈਪਟਰ ਦੀ ਅਗਲੀ ਮੀਟਿੰਗ ਮਹੀਨੇ ਦੇ ਪਹਿਲੇ ਮੰਗਲਵਾਰ ਦੀ ਜਗ੍ਹਾ ਬਦਲਕੇ, ਮਹੀਨੇ ਦੇ ਪਹਿਲੇ ਵੀਰਵਾਰ ਮਿਤੀ 4 ਸਤੰਬਰ 2025 ਸ਼ਾਮ ਦੇ 4 ਵਜੇ ਸੈਂਟਰਲ ਪਾਰਕ ਲਾਇਬ੍ਰੇਰੀ ਸੈਕਟਰ 69 ਵਿਖੇ ਕਰਨ ਲਈ ਸੂਚਿਤ ਕੀਤਾ। ਤੰਬੋਲਾ ਦੀ ਟਿਕਟ 4.10 ਤੱਕ ਦਿੱਤੀ ਜਾਵੇਗੀ। ਕੁਝ ਮੈਂਬਰਾਂ ਨੇ ਚੈਪਟਰ ਦੀ ਵਿੱਤੀ ਸਹਾਇਤਾ ਲਈ ਜਿਵੇਂ ਕੁਰਸੀਆਂ, ਰੀਫ਼ਰੈਸ਼ਮੈਂਟ ਆਦਿਕ ਲਈ ਵੱਧ ਚੜ੍ਹਕੇ ਮਾਇਕ ਸਹਿਯੋਗ ਦਿਤਾ। ਜਿਸ ਪ੍ਰਤੀ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਸ. ਜੀ.ਐਸ. ਗੁਲਾਟੀ ਜੀ ਵਲੋਂ ਰੀਫਰੈਸ਼ਮੈਂਟ ਦਾ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ, ਜਿਸ ਦਾ ਮੈਂਬਰਾਂ ਨੇ ਭਰਪੂਰ ਅਨੰਦ ਮਾਣਿਆ। ਚੈਪਟਰ ਹੈੱਡ ਕਰਨਲ ਐਮ.ਐਸ. ਜੱਸਲ ਸਾਹਿਬ ਨੇ ਹਾਜ਼ਰੀਨ ਮੈਂਬਰਾਂ ਦਾ ਧੰਨਵਾਦ ਕੀਤਾ।
